satyamcollege21
Uploaded by
8 SLIDES
81 VUES
80LIKES

ਵਿਸ਼ੇਸ਼ਣ (Adjective)

DESCRIPTION

Meaning and types of Adjective

1 / 8

Télécharger la présentation

ਵਿਸ਼ੇਸ਼ਣ (Adjective)

An Image/Link below is provided (as is) to download presentation Download Policy: Content on the Website is provided to you AS IS for your information and personal use and may not be sold / licensed / shared on other websites without getting consent from its author. Content is provided to you AS IS for your information and personal use only. Download presentation by click this link. While downloading, if for some reason you are not able to download a presentation, the publisher may have deleted the file from their server. During download, if you can't get a presentation, the file might be deleted by the publisher.

E N D

Presentation Transcript


  1. ਵਿਸ਼ੇਸ਼ਣ (Adjective)

  2. ਵਿਸ਼ੇਸ਼ਣ • ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਨ੍ਹਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਪਾਲਤੂ ਕੁੱਤਾ, ਮਿਹਨਤੀ ਮੁੰਡਾ, ਤੇਜ਼ ਘੋੜਾ, ਇਹ ਦਵਾਤ, ਦਸ ਸਿਪਾਹੀ, ਦਸ ਕਿਲੋ ਦੁੱਧ ਵਿੱਚ ਕ੍ਰਮਵਾਰ ਪਾਲਤੂ, ਮਿਹਨਤੀ, ਤੇਜ਼, ਇਹ, ਦਸ ਅਤੇ ਦਸ ਕਿਲੋ ਵਿਸ਼ੇਸ਼ਣ ਹਨ।। ਵਿਸ਼ੇਸ਼: ਜਿਨ੍ਹਾਂ ਨਾਵਾਂ ਜਾਂ ਪੜਨਾਵਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਆਮ ਤੋਂ ਖਾਸ ਬਣਾਇਆ ਜਾਏ, ਉਨ੍ਹਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ; ਜਿਵੇਂ: ਉਪਰਲੀਆਂ ਉਦਾਹਰਨਾਂ ਵਿੱਚ ਕੁੱਤਾ, ਮੁੰਡਾ, ਘੋੜਾ, ਦਵਾਤ, ਸਿਪਾਹੀ ਅਤੇ ਦੁੱਧ ਵਿਸ਼ੇਸ਼ ਹਨ।

  3. ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ: • ਗੁਣ-ਵਾਚਕ ਵਿਸ਼ੇਸ਼ਣ (Qualitative Adjective) • ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ (Numeral Adjective) • ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ (Adjective of Quantity) • ਨਿਸ਼ਚੇ-ਵਾਚਕ ਵਿਸ਼ੇਸ਼ਣ (Demonstrative Adjective) • ਪੜਨਾਵੀਂ ਵਿਸ਼ੇਸ਼ਣ (Pronominal Adjective)

  4. 1. ਗੁਣਵਾਚਕ ਵਿਸ਼ੇਸ਼ਣ : ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।

  5. ਸੰਖਿਅਕ ਵਿਸ਼ੇਸ਼ਣ : ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦੇ ਹਨ , ਜਿਵੇਂ-ਇਕ, ਦਸ, ਵੀਹ, ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜ੍ਹੇ, ਬਹੁਤੇ ਆਦਿ ।

  6. ਪਰਿਮਾਣਵਾਚਕ ਵਿਸ਼ੇਸ਼ਣ : ਨਾਂਵਾਂ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ-ਸੇਰ ਕੁ, ਕੁੱਝ, ਕਿੰਨਾ, ਸਾਰਾ ਆਦਿ

  7. ਨਿਸਚੇਵਾਚਕ ਵਿਸ਼ੇਸ਼ਣ : ਨਾਂਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖ਼ਾਸ ਬਣਾਉਣ ਵਾਲੇ ਵਿਸ਼ੇਸ਼ਣਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਐਹ, ਔਹ, ਅਹੁ, ਹਾਹ, ਆਹ, ਆਦਿ ।

  8. ਪੜਨਾਂਵੀਂ ਵਿਸ਼ੇਸ਼ਣ ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਿਚ ‘ਕੌਣ” , “ਕੀ”, ‘ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ’, ‘ਮੇਰਾ’, ‘ਸਾਡਾ ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ ।

More Related