ਨਾਂਵ (NOUN)
meaning and types of noun
ਨਾਂਵ (NOUN)
E N D
Presentation Transcript
ਨਾਂਵ ਦੀ ਪਰਿਭਾਸ਼ਾ • ਉਹ ਸ਼ਬਦ ਜਿਨਾਂ ਤੋਂ ਕਿਸੇ ਵਿਅਕਤੀ ,ਜੀਵ, ਥਾਂ,ਵਸਤੂ ਆਦਿ ਦੇ ਨਾਂ ਦਾ ਪਤਾ ਲੱਗੇ , ਉਨਾਂ ਨੂੰ ਨਾਂਵ ਆਖਦੇ ਹਨ
ਕਿਸਮਾਂ • ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ • 1 ਆਮ ਨਾਂਵ ਜਾਂ ਜਾਤੀ ਵਾਚਕ ਨਾਂਵ • 2 ਖਾ਼ਸ ਨਾਂਵ ਜਾਂ ਨਿੱਜ ਵਾਚਕ ਨਾਂਵ • 3 ਵਸਤੂ ਵਾਚਕ ਨਾਂਵ • 4 ਇੱਕਠ ਵਾਚਕ ਨਾਂਵ • 5 ਭਾਵ ਵਾਚਕ ਨਾਂਵ
ਆਮ ਜਾਂ ਜਾਤੀ ਨਾਂਵ (Common Noun): ਇਕ ਕਿਸਮ ਦੀਆਂ ਗਿਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਜਾਂ ਜਾਤੀ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਘੋੜਾ, ਬਾਜ਼, ਮੇਜ਼, ਕੁਰਸੀ, ਦਰਿਆ, ਪਹਾੜ, ਗੁਰਦੁਵਾਰੇ, ਸ਼ਹਿਰ, ਪਿੰਡ, ਮੁੰਡਾ, ਕੁੜੀ, ਲਕੜੀ, ਰਿਛ, ਆਦਿ।
ਖਾਸ ਨਾਂਵ (Proper Noun): ਕਿਸੇ ਖਾਸ ਮਨੁਖ , ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਬਾਬਾ ਬੁੱਢਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਸਿੰਧ, ਅੰਮਿ੍ਤਸਰ ਅਤੇ ਪੰਜਾਬ ਆਦਿ ਖ਼ਾਸ ਨਾਂਵ ਹਨ।
ਵਸਤ-ਵਾਚਕ ਨਾਂਵ (Material Noun): ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਦੁੱਧ, ਘਿਉ, ਮੱਖਣ, ਆਟਾ, ਦਾਲ, ਸੋਨਾ, ਚਾਂਦੀ, ਪਾਣੀ, ਰੇਤ, ਆਦਿ।
ਇਕੱਠ ਵਾਚਕ ਨਾਂਵ (Collective Noun): ਕਿਸੇ ਇਕੱਠ ਲਈ ਵਰਤੇ ਨਾਂਵ ਨੂੰ ਇਕੱਠ ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਫੌਜ, ਸੰਗਤ, ਇੱਜੜ, ਜਮਾਤ, ਕੰਪਨੀ, ਸਭ੍ਹਾ-ਸੋਸਾਇਟੀ, ਆਦਿ।
ਭਾਵ-ਵਾਚਕ ਨਾਂਵ (Abstract Nouns): ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾਂ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਹਨਾਂ ਦੇ ਨਾਂਵ ਨੂੰ ਭਾਵ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇ:- ਝੂਠ, ਸੱਚ, ਹਵਾ, ਗਮੀ, ਖੁਸ਼ੀ, ਮਿਠਾਸ, ਕੁੜੱਤਨ, ਸੁਗੰਧ ਆਦਿ।